Lirik Lagu 295 Sidhu Moose Wala

Gabung member, untuk simpan koleksi lirik lagu favorit anda Disini

ਦੱਸ ਪੁੱਤ, ਤੇਰਾ Head Down ਕਾਸਤੋਂ?
ਚੰਗਾ-ਭਲਾ ਹੱਸਦਾ ਸੀ, ਮੌਣ ਕਾਸਤੋਂ?
ਆਹ ਜਿਹੜੇ ਦਰਵਾਜੇ ਵਿੱਚ Board ਚੱਕੀ ਖੜ੍ਹੇ ਆਂਮੈਂ ਚੰਗੀ ਤਰ੍ਹਾਂ ਜਾਣਦਾ ਆਂ ਕੌਣ ਕਾਸਤੋਂ

ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ
ਕੁਛ ਕੁ ਨੇ ਆਏ ਐਥੇ ਭੁੱਖੇ Fame ਦੇ
ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ

ਮੁਸੀਬਤ ਤਾਂ ਮਰਦਾਂ ′ਤੇ ਪੈਂਦੀ ਰਹਿੰਦੀ ਐ
ਦਬੀਂ ਨਾ ਤੂੰ, ਦੁਨੀਆ ਸਵਾਦ ਲੈਂਦੀ ਐ
ਨਾਲ਼ੇ ਜਿਹੜੇ ਰਸਤੇ 'ਤੇ ਤੂੰ ਤੁਰਿਆ
ਐਥੇ ਬਦਨਾਮੀ High Rate ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ′ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ 'ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

ਅੱਜ ਕਈ ਵਚਾਉਣ ਸਭਿਆਚਾਰ ਜੁੱਟ ਕੇ
ਜਣਾ-ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਜ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
ਪੜ੍ਹਾਂ ਜਦੋਂ ਸੁਬਹ ਅਖ਼ਬਾਰ ਉਠ ਕੇ

ਚੁੱਪ ਰਹਿ, ਓ ਪੁੱਤਰਾ, ਨਈਂ ਭੇਦ ਖੋਲ੍ਹੀਦੇ
Leader ਨੇ ਐਥੇ ਹੱਕਦਾਰ ਗੋਲ਼ੀ ਦੇ
ਹੋ, ਜਿਨ੍ਹਾਂ ਦੇ ਜਵਾਕਾਂ ਦੇ ਨਾਂ John ਤੇ Steve ਆਂ
ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ

ਓ, ਝੂਠ ਨਹੀਓਂ, ਐਥੋਂ ਦੇ Fact ਇਹ ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸੱਚ ਵਾਲ਼ਾ ਬਾਣਾ ਪਾ ਜੋ ਲੋਕ ਲੁੱਟਦੇ
ਸਜ਼ਾ ਇਹਨਾਂ ਨੂੰ ਵੀ ਛੇਤੀ, Mate, ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ 'ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ′ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

ਓ, ਲੋਕ ਵੱਟੇ ਮਾਰਦੇ ਆਂ ਭਰੇ ਰੁੱਖਾਂ ′ਤੇ
Minute'an ਵਿੱਚ ਪਹੁੰਚ ਜਾਂਦੇ ਮਾਵਾਂ-ਕੁੱਖਾਂ ′ਤੇ
ਕੌਣ ਕੁੱਤਾ, ਕੌਣ ਦੱਲਾ, ਕੰਜਰ ਐ ਕੌਣ
ਐਥੇ Certificate ਦੇਣ Facebook'an ′ਤੇ

Leader ਵਰਾਉਣ ਦੇਕੇ ਆਟਾ ਇਹਨਾਂ ਨੂੰ
Vote'an ਲੈਕੇ ਮਾਰਦੇ ਚਪਾਟਾ ਇਹਨਾਂ ਨੂੰ
ਪਤਾ ਨਹੀਂ ਜ਼ਮੀਰ ਓਦੋਂ ਕਿੱਥੇ ਹੁੰਦੀ ਐ
ਸਾਲ਼ੇ ਬੋਲਦੇ ਨਈਂ, ਸ਼ਰਮ ਦਾ ਘਾਟਾ ਇਹਨਾਂ ਨੂੰ

ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ
ਹੋ, ਕੱਢਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ਕੇ
ਹੋ, ਤੇਰੀ ਅਤੇ ਉਹਦੀ ਮਾਂ ′ਚ ਫ਼ਰਕ ਐ ਕੀ
ਅਕਲ ਇਹਨਾਂ ਨੂੰ ਥੋੜ੍ਹੀ Late ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ 'ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

ਤੂੰ ਹੁਣ ਤਕ ਅੱਗੇ ਤੇਰੇ ਦਮ ਕਰਕੇ
ਐਥੇ Photo ਨਈਂ ਖਿਚਾਉਂਦਾ ਕੋਈ ਚੰਮ ਕਰਕੇ
ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ
ਲੋਕ ਕਰਦੇ ਐਂ Judge ਉਹਦੇ ਕੰਮ ਕਰਕੇ

ਤੂੰ ਝੁਕਿਆ ਜ਼ਰੂਰ, ਹੋਇਆ ਕੋਡਾ ਤਾਂ ਨਹੀਂ
ਪੱਗ ਤੇਰੇ ਸਿਰ ′ਤੇ, ਤੂੰ ਰੋਡਾ ਤਾਂ ਨਹੀਂ
ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ
ਸਾਡਾ ਵੀ ਐ ਪੰਥ, ਕੱਲਾ ਥੋਡਾ ਤਾਂ ਨਹੀਂ

ਓ, ਗੰਡੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ
ਹੋ, ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ
ਹੋ, ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ
ਨਹੀਂ ਤਾਂ ਥੋਨੂੰ ਛੇਤੀ ਐਸੀ Date ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ′ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ

Media ਕਈ ਬਣ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆਂ ਉਹ ਵੀ ਵਾਰ-ਵਾਰ
ਬੈਠ ਕੇ ਜਨਾਨੀਆਂ ਨਾ' ਕਰਦੇ ਆਂ ਚੁਗਲੀਆਂ
ਤੇ Show ਦਾ ਨਾਮ ਰੱਖਦੇ ਆਂ ਚੱਜ ਦਾ ਵਿਚਾਰ

ਸ਼ਾਮ ਤੇ ਸਵੇਰੇ ਭਾਲ਼ਦੇ ਵਿਵਾਦ ਨੇ
ਐਵੇਂ ਤੇਰੇ ਨਾਲ਼ ਕਰਦੇ ਫ਼ਸਾਦ ਨੇ
ਚੌਵੀ ਘੰਟੇ ਨਾਲ਼ੇ ਨੀਂਦ ਦੇ ਪਰਾਹੁਣੇ ਨੂੰ
ਨਾਲ਼ੇ ਉਹਦੇ ਕੱਲੇ-ਕੱਲੇ ਗੀਤ ਯਾਦ ਨੇ

ਭਾਵੇਂ ਔਖੀ ਹੋਈ ਐ Crowd ਤੇਰੇ ′ਤੇ
ਬੋਲਦੇ ਨੇ ਐਵੇਂ ਸਾਲ਼ੇ Loud ਤੇਰੇ 'ਤੇ
ਪਰ ਇੱਕ ਗੱਲ ਰੱਖੀਂ ਮੇਰੀ ਯਾਦ, ਪੁੱਤਰਾ
ਆਹ ਬਾਪੂ ਤੇਰਾ ਬੜਾ ਆ Proud ਤੇਰੇ ′ਤੇ

ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾ ਲਿਆ
ਉਠ ਪੁੱਤ ਝੋਟਿਆ, ਓਏ, ਮੂਸੇ ਆਲ਼ਿਆ
ਜੇ ਐਵੇਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ
ਆਉਣ ਵਾਲ਼ੀ ਪੀੜੀ Educate ਮਿਲੂਗੀ

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ 'ਤੇ Debate ਮਿਲੂਗੀ
ਸੱਚ ਬੋਲੇਗਾ ਤਾਂ ਮਿਲ਼ੂ ੨੯੫
ਜੇ ਕਰੇਗਾ ਤਰੱਕੀ, ਪੁੱਤ, Hate ਮਿਲੂਗੀ
 

 
  Sidhu Moose Wala   Reposted by Admin  96x     2024-12-23 11:45:31

post a comment